Monday 8 May 2023

ਦਲਿਤਾਂ, ਮਜਦੂਰਾਂ ਨੂੰ ਅੱਖੋਂ ਪਰੋਖੇ ਕਰਨ ਤੇ ਹੁਣ ਇਹ ਲੋਕ ਆਪ ਸਰਕਾਰ ਨੂੰ ਜਿਮਨੀ ਚੋਣਾਂ ਵਿਚ ਦੇਣਗੇ ਜਵਾਬ | BCR NEWS

ਦਲਿਤਾਂ, ਮਜਦੂਰਾਂ ਨੂੰ ਅੱਖੋਂ ਪਰੋਖੇ ਕਰਨ ਤੇ ਹੁਣ ਇਹ ਲੋਕ ਆਪ ਸਰਕਾਰ ਨੂੰ ਜਿਮਨੀ ਚੋਣਾਂ ਵਿਚ ਦੇਣਗੇ ਜਵਾਬ | BCR NEWS 

ਮਨਜੀਤ ਸਿੰਘ 


ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ:
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਐਸ ਸੀ ਮੋਰਚਾ ਦੇ ਸੂਬਾ ਕੈਸ਼ੀਅਰ ਜਤਿੰਦਰ ਕੁਮਾਰ ਦੀ ਅਗਵਾਈ ਹੇਠ 50 ਤੋਂ ਵੱਧ ਗੱਡੀਆਂ ਵਿੱਚ ਸਵਾਰ 200 ਤੋਂ ਵੱਧ ਭਾਜਪਾ ਵਰਕਰਾਂ ਦਾ ਕਾਫਲਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ ’ਤੇ ਜਲੰਧਰ ਲੋਕ ਸਭਾ ਵਿੱਚ ਰਵਾਨਾ ਹੋਇਆ। ਲੋਕ ਸੰਪਰਕ ਮੁਹਿੰਮ ਦੇ ਤਹਿਤ ਭਾਜਪਾ ਉਮੀਦਵਾਰ  ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਜਲੰਧਰ ਸ਼ਹਿਰ ਦੇ ਨਕੋਦਰ ਵਿੱਚ ਪਹੁੰਚੇ।  ਜਿੱਥੇ ਇਨ੍ਹਾਂ ਸਾਰਿਆਂ ਨੇ ਹਰੇਕ ਬੂਥ ਅਧੀਨ ਪੈਂਦੇ ਖੇਤਰਾਂ ਵਿੱਚ ਘਰ-ਘਰ ਸੰਪਰਕ ਮੁਹਿੰਮ ਚਲਾਈ ਅਤੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾ ਕੇ ਭਾਜਪਾ ਉਮੀਦਵਾਰ ਇੰਦਰਾ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਐਸ ਸੀ ਮੋਰਚਾ ਰਾਜ ਕੁਮਾਰ ਅਟਵਾਲ ਅਤੇ ਸਾਬਕਾ ਸੂਬਾ ਕੈਸ਼ੀਅਰ ਜਤਿੰਦਰ ਕੁਮਾਰ ਦੀ ਪ੍ਰੇਰਨਾ ਸਦਕਾ  ਸਾਬਕਾ ਡੀ ਐਸ ਪੀ ਅਵਤਾਰ ਚੰਦ ,ਉਨ੍ਹਾਂ ਦੀ ਧਰਮ ਪਤਨੀ ਦਵਿੰਦਰ ਕੌਰ ,ਨਜਦੀਕ ਦੇ ਪਿੰਡਾ ਦੇ ਪੰਚ ਸਰਪੰਚ ਅਤੇ ਮੈਂਬਰਾ ਨੇ  ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਭਰੋਸਾ ਦਿੱਤਾ ਇਸ ਮੌਕੇ ਜਤਿੰਦਰ ਨੇ ਕਿਹਾ ਕਿ ਜਲੰਧਰ ਵਿਖੇ ਹੋ ਰਹੀ ਜਿਮਣੀ - ਚੋਣ ਪੰਜਾਬ ਵਿਚਲੀਆ ਸਮੂਹ ਸਿਆਸੀ ਪਾਰਟੀਆ ਲਈ ਇਜੱਤ ਦਾ ਸਵਾਲ ਬਣੀ ਹੋਈ ਹੈ। ਜਿਸ ਲਈ ਸਮੂਹ ਸਿਆਸੀ ਪਾਰਟੀਆ ਵੱਲੋ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਪਣੀਆ ਪਾਰਟੀਆ ਦੇ ਪੰਜਾਬ ਵਿਚਲੇ ਆਗੂਆਂ ਨੂੰ ਜਲੰਧਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਲਈ ਤੈਨਾਤ ਕੀਤਾ ਗਿਆ ਹੈ ਇਸੇ ਕੜੀ ਅਧੀਨ ਭਾਜਪਾ ਵਲੋ ਆਪਣੇ ਜਲੰਧਰ ਤੋਂ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਸਾਬਕਾ ਐਸ ਸੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਅਤੇ ਅੰਮ੍ਰਿਤਸਰ  ਤੋਂ  ਸਾਬਕਾ ਸੂਬਾ ਕੈਸ਼ੀਅਰ ਜਤਿੰਦਰ ਕੁਮਾਰ ਨੂੰ  ਨਕੋਦਰ ਦੇ ਪਿੰਡਾ ਦੀ ਜੁਮੇਵਾਰੀ ਸੌਂਪੀ ਗਈ ਹੈ ਜਿਸ ਨੂੰ ਉਹਨਾ ਵੱਲੋ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ ਇਸੇ ਕੜੀ ਅਧੀਨ ਅੱਜ ਅਟਵਾਲ ਤੇ ਜਤਿੰਦਰ  ਨਕੋਦਰ ਦੇ ਪਿੰਡਾ ਚਿਟੀ ਉਗੀ ਲਾਂਬੜਾ ਲੱਲੀਆਂ ਆਦਿ ਵਿਚ ਚੋਣ ਪ੍ਰਚਾਰ ਕਰਦੇ ਹੋਏ ਘਰ ਘਰ ਜਾ ਕੇ ਲੋਕਾ ਨਾਲ ਰਾਬਤਾ ਬਣਾਇਆ ਗਿਆ ਅਤੇ ਲੋਕਾਂ ਨੂੰ ਭਾਜਪਾ ਦੀਆਂ ਨਿਤੀਆ ਤੋਂ ਜਾਣੂ ਕਰਵਾਉਂਦੇ  ਹੋਏ ਪੰਜਾਬ ਲਈ ਜਾਰੀ ਕੀਤੀਆਂ ਸਕੀਮਾ ਬਾਰੇ ਜਾਣਕਾਰੀ ਮੁਹਈਆ ਕਰਵਾਈ ਗਈ। ਇਸ ਸਮੇਂ ਭਾਜਪਾ ਦੀਆਂ ਨਿਤੀਆ ਅਤੇ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਇਹਨਾ ਪਿੰਡਾ ਦੇ ਲੋਕਾ ਨੇ ਭਾਜਪਾ ਨੂੰ ਵੋਟ ਪਾਉਣ ਅਤੇ ਭਾਜਪਾ ਦੇ ਨਾਲ ਚੱਲਣ ਦਾ ਭਰੋਸਾ ਦਿੱਤਾ। ਇਸ ਸਮੇਂ ਅਟਵਾਲ ਤੇ ਜਤਿੰਦਰ ਨੇ ਗੱਲਬਾਤ ਦੌਰਾਨ ਦੱਸਿਆ ਕੀ ਪੰਜਾਬ ਦੇ ਲੋਕ ਕਾਂਗਰਸ ਅਕਾਲੀ ਦਲ ਅਤੇ ਹੁਣ ਆਪ ਪਾਰਟੀ ਦੇ ਰਾਜ ਤੋਂ ਪੂਰੀ ਤਰਾਂ ਅੱਕ ਚੁਕੇ ਹਨ ਕਿੳ ਕੀ ਇਹਨਾ ਪਾਰਟੀਆ ਨੇ ਪੰਜਾਬ ਲਈ ਕੁਝ ਵੀ ਨਹੀ ਕੀਤਾ ਇਸ ਲਈ ਲੋਕ ਹੁਣ ਭਾਜਪਾ ਦੇ ਨਾਲ ਚੱਲਣ ਦਾ ਫੈਂਸਲਾ ਕਰ ਚੁਕੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਜਲੰਧਰ ਤੋ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ।ਨਾਲ ਹੀ ਓਨਾ ਕਿਹਾ ਕਿ ਦਲਿਤਾਂ, ਮਜਦੂਰਾਂ ਨੂੰ ਅੱਖੋਂ ਪਰੋਖੇ ਕਰਨ ਤੇ ਹੁਣ ਇਹ ਲੋਕ ਆਪ ਸਰਕਾਰ ਨੂੰ ਜਿਮਨੀ ਚੋਣਾਂ ਵਿਚ ਜਵਾਬ ਦੇਣਗੇ


ਅੱਜ ਕੇ.ਵੀ.ਆਈ ਬਲੱਡ ਬੈਂਕ, ਮਜੀਠਾ ਰੋਡ ਵਿਖੇ ਵਰਲਡ ਥੈਲੇਸੀਮੀਆ ਡੇਅ ਦੇ ਮੌਕੇ ਤੇ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ | BCR NEWS

 ਅੱਜ ਕੇ.ਵੀ.ਆਈ  ਬਲੱਡ ਬੈਂਕ, ਮਜੀਠਾ ਰੋਡ ਵਿਖੇ ਵਰਲਡ ਥੈਲੇਸੀਮੀਆ ਡੇਅ ਦੇ ਮੌਕੇ ਤੇ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ | BCR NEWS 

ਮਨਜੀਤ ਸਿੰਘ


ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਜਿਸ ਵਿੱਚ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ, ਐਨ. ਜੀ.ਓਜ਼ ਅਤੇ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਦੀ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿਚ  ਥੈਲੇਸੀਮੀਆ ਪੀੜ੍ਹਤ ਬੱਚੇ ਤੇ ਓਹਨਾਂ ਦੇ ਮਾਪੇ ਵੀ ਹਾਜ਼ਿਰ ਸਨ।  ਇਸ ਵਿਸ਼ੇਸ਼ ਕੈਂਪ ਬਾਰੇ ਜਦੋਂ ਐਸ.ਆਈ ਦਲਜੀਤ ਸਿੰਘ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਨੂੰ ਪਤਾ ਲੱਗਾ ਤਾਂ ਉਹ ਆਪਣੀ ਟੀਮ ਏਐਸਆਈ ਅਰਵਿੰਦਰਪਾਲ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਸਮੇਤ ਕੈਂਪ ਵਿਚ ਪਹੁੰਚੇ ਅਤੇ ਸਾਰੀ ਟੀਮ ਨੇ ਖੂਨਦਾਨ ਕੀਤਾ। ਇਸ ਕੈਂਪ ਵਿਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਅਤੇ  ਪਹੁੰਚੀਆਂ ਹੋਈਆਂ ਉਘੀਆਂ ਸਖਸ਼ੀਅਤਾਂ ਅਤੇ ਐਨ. ਜੀ.ਓਜ਼ ਦੀ ਹੌਂਸਲਾ ਅਫ਼ਜਾਈ ਲਈ ਏਸੀਪੀ ਪ੍ਰੀਤ ਕੰਵਲਜੀਤ ਸਿੰਘ ਪੀਪੀਐਸ ਅਤੇ  ਏਸੀਪੀ ਇਕਬਾਲ ਸਿੰਘ ਪੀਪੀਐਸ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਬਲੱਡ ਡੋਨੇਸ਼ਨ ਕੈਂਪ ਮੌਕੇ ਐਸ ਆਈ ਦਲਜੀਤ ਸਿੰਘ ਜੋ ਕੇ ਸਮਾਜ ਸੇਵੀ ਦੇ ਕੰਮਾਂ ਨੂੰ ਤਵੱਜੋ ਦਿੰਦੇ ਹਨ, ਨੇ ਆਪਣਾ ਖੂਨਦਾਨ ਕਰਨ ਮੌਕੇ ਥੈਲੇਸੀਮੀਆ ਬੱਚਿਆਂ ਦੀ ਸਿਹਤਯਾਬੀ ਲਈ ਅਰਦਾਸ - ਕਾਮਨਾ ਕੀਤੀ ਕੀਤੀ ਅਤੇ ਸੋਸ਼ਲ ਮੀਡੀਆ ਰਾਹੀਂ ਹਰ ਇਕ ਇਨਸਾਨ ਨੂੰ ਸਮੇਂ ਸਮੇਂ ਸਿਰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਤੇ ਕੇਵੀਆਈ ਬਲੱਡ ਬੈਂਕ ਦੇ ਸੰਸਥਾਪਕ ਸ਼੍ਰੀ ਬਿਕਰਮ ਸਿੰਘ, ਪੰਜਾਬ ਪ੍ਰੈਜ਼ੀਡੈਂਟ ਬਲੱਡ ਬੈਂਕ ਸ਼੍ਰੀ ਸੁਖਵਿੰਦਰ ਸਿੰਘ, ਡਾਕਟਰ ਗੁਰਮੀਤ ਸਿੰਘ ਚਾਹਲ, ਸ਼੍ਰੀ ਮਨਜੀਤ ਸਿੰਘ ਆਦਿ ਹਾਜ਼ਿਰ ਸਨ।


ਧੰਨ ਧੰਨ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਗੁਰੂ ਕੀ ਵਡਾਲੀ ਦੇSHO ਨੂੰ ਕੀਤਾ ਗਿਆ ਸਨਮਾਨਤ | BCR NEWS

ਧੰਨ ਧੰਨ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਗੁਰੂ ਕੀ ਵਡਾਲੀ ਦੇSHO ਨੂੰ ਕੀਤਾ ਗਿਆ ਸਨਮਾਨਤ | BCR NEWS 

ਮਨਜੀਤ ਸਿੰਘ


ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ:  ਛੇਹਾਰਟਾ ਥਾਣਾ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਪੈਂਦੀ ਚੌਂਕੀ ਗੁਰੂ ਕੀ ਵਡਾਲੀ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਓਨਾ ਦੀ ਪੁਲਿਸ ਟੀਮ ਨੂੰ  ਚੰਗੀ ਕਾਰਗੁਜ਼ਾਰੀ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸੇਵਾ ਸੋਸਾਇਟੀ ਗੁਰੂ ਕੀ ਵਡਾਲੀ  ਦੇ ਸਮੂਹ ਮੈਬਰਾਂ ਵਾਸੀਆਂ ਵੱਲੋਂ ਕੀਤਾ ਗਿਆ ਸਨਮਾਨਿਤ। ਸੁਸਾਇਟੀ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਸਬ ਇੰਸਪੈਕਟਰ ਬਲਵਿੰਦਰ ਸਿੰਘ ਇੱਕ ਇਮਾਨਦਾਰ ਅਤੇ ਸੱਚੇ-ਸੁੱਚੇ ਪੁਲਿਸ ਅਫ਼ਸਰ ਹਨ । ਬਲਵਿੰਦਰ ਸਿੰਘ ਚੌਕੀ  ਇੰਚਾਰਜ ਵਲੋਂ  ਨਸ਼ਿਆਂ ਖ਼ਿਲਾਫ਼ ਮਾੜੇ ਅਸਰਾਂ ਨੂੰ ਨੱਥ ਪਾਈ ਗਈ ਹੈ ਅਤੇ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਨੂੰ ਠੱਲ ਪਾਉਣ ਵਾਲੇ ਹੋਣਹਾਰ ਪੁਲਿਸ ਅਧਿਕਾਰੀ ਹਨ। ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਬਣਾਈ ਰੱਖਣ ਲਈ ਐਸੇ ਪੁਲਿਸ ਅਧਿਕਾਰੀਆਂ ਨੂੰ ਟੀਮ ਸਮੇਤ ਸਨਮਾਨਿਤ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਅੱਜ ਸਾਡੀ ਸੋਸਾਇਟੀ ਦੇ ਮੈਂਬਰਾਂ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਹੈ । ਸਬ ਇੰਸਪੈਕਟਰ ਬਲਵਿੰਦਰ ਸਿੰਘ , ਮੁਨਸ਼ੀ ਗੁਰਵਿੰਦਰ ਸਿੰਘ, ਸਿਪਾਹੀ ਨਵਪ੍ਰੀਤ ਸਿੰਘ ਢੰਡ ਅਤੇ ਪੁਲਿਸ ਪਾਰਟੀ ਨੇ ਸਮੂਹ ਸੋਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਸਿੰਘ ਗੋਰਾ,ਸਤਨਾਮ ਸਿੰਘ ਬੰਟੀ, ਬੱਗਾ ਸਿੰਘ,ਜੋਗਾ ਸਿੰਘ,ਮੁਰਾਦ ਸਿੰਘ, ਗੋਰਾ ਸਿੰਘ ਗਿੱਲ,ਸ਼ੀਰਾ ਮਿਸਤਰੀ,ਸੋਨੂੰ ਖੰਡਵਾਲਾ ,ਸਤਨਾਮ ਸਿੰਘ ਸਾਬ ,ਲੱਖਾ ਸਿੰਘ ਮਿਸਤਰੀ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।