ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਬਣੇ ਗਰੇਟ ਸਪੋਰਟਸ ਕਲਚਰਲ ਕਲੱਬ ( ਇੰਡੀਆ ) ਦੇ ਪ੍ਰੈਸ ਸਕੱਤਰ | BCR NEWS
ਗਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੇ ਫਾਉਂਡਰ ਅਤੇ ਪ੍ਰਧਾਨ ਨਵਦੀਪ ਸਿੰਘ ਨੇ ਇੱਕ ਮੀਟਿੰਗ ਦੇ ਦੌਰਾਨ ਦੱਸਿਆ ਕੇ ਅੱਜ ਪੰਜਾਬ ਸੈਕਟਰੀ ਰਾਜੀਵ ਕੁਮਾਰ , ਵਾਈਸ ਚੇਅਰਮੈਨ ਜਸਵਿੰਦਰ ਸਿੰਘ ,ਕਲਚਰਲ ਐਕਟੀਵਿਟੀ ਪ੍ਰਧਾਨ ਜੋਹਨਪਾਲ,ਅਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਮੈਂਬਰ ਸੁੱਖ ਬਿਆਸ ਵੱਲੋਂ ਸਾਂਝੇ ਤੌਰ ਤੇ ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਸਵਿੰਦਰ ਸਿੰਘ (ਸਾਵੀ) ਨੂੰ ਪ੍ਰੈੱਸ ਸਕੱਤਰ ਦੇ ਅਹੁਦੇ ਨਾਲ ਪੂਰੇ ਸਨਮਾਨ ਦੇ ਕੇ ਕਲੱਬ ਵਿੱਚ ਸ਼ਾਮਲ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਕਲੱਬ ਦੇ ਆਏ ਹੋਏ ਮੈਂਬਰ ਸਹਿਬਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਲੱਬ ਦੇ ਨਵੇਂ ਮੈਂਬਰ ਬਣੇ ਸਵਿੰਦਰ ਸਿੰਘ ( ਸਾਵੀ ) ਨੂੰ ਜੀ ਆਇਆ ਕਹਿੰਦੇ ਹੋਏ ਸਨਮਾਨਿਤ ਕੀਤਾ !
ਇਸ ਮੌਕੇ ਸਵਿੰਦਰ ਸਿੰਘ (ਸਾਵੀ) ਨੇ ਕਲੱਬ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕੀ ਕਲੱਬ ਵੱਲੋਂ ਜੋ ਵੀ ਜ਼ਿੰਮੇਵਾਰੀ ਲਗਾਈ ਜਾਵੇਗੀ ਮੈਂ ਉਸ ਨੂੰ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਉਣ ਦਾ ਯਤਨ ਕਰਾਂਗਾ !
No comments:
Post a Comment