ਡਾ ਕੰਵਲਜੀਤ ਨੇ ਮਹਿਲਾ ਪਹਿਲਵਾਨ ਦੇ ਹੱਕ ਵਿੱਚ ਅਟਾਰੀ ਵਾਹਗਾ ਮਾਰਗ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ | BCR NEWS
ਮਨਜੀਤ ਸਿੰਘ ਦੀ ਰਿਪੋਰਟ
ਡਾ ਕੰਵਲ ਨੇ ਕਿਹਾ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੀਆ ਖਿਡਾਰਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਮੋਦੀ ਸਰਕਾਰ ਦੀ ਪਹੁੰਚ ਢੀਠ ਪੁਣੇ ਦੀ ਹੱਦ ਹੈ | ਦੇਸ਼ ਲਈ ਤਗਮੇ ਜਿੱਤਣ ਵਾਲੀਆਂ ਕੁੜੀਆਂ ਬਹੁਬਲੀ ਗੁੰਡੇ ਨੂੰ ਗ੍ਰਿਫਤਾਰ ਕਰਵਾਉਣ ਲਈ ਪੰਦਰਾਂ ਦਿਨ ਤੋਂ ਧਰਨੇ ਤੇ ਬੈਠੀਆਂ ਹਨ | ਪਰ ਕੇਂਦਰੀ ਖੇਡ ਮੰਤਰਾਲਾ ਤੇ ਮੋਦੀ ਸਰਕਾਰ ਉਨ੍ਹਾਂ ਨਾਮੀ ਪਹਿਲਵਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਉਲਟਾ ਪੁਲਿਸ ਧੱਕਾ ਮੁਕੀ ਤੇ ਉਤਰ ਆਈ ਹੈ | ਓਨਾ ਕਿਹਾ ਕਿ ਇਕ ਪਾਸੇ ਭਾਜਪਾ ਪਰਿਵਾਰਵਾਦ ਦੇ ਪਖੰਡ ਦਾ ਵਿਰੋਧ ਕਰਦੀ ਹੈ ,ਦੂਜੇ ਪਾਸੇ ਨਾ ਸਿਰਫ ਬਹੁਬਲੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਭਾਰਤੀ ਕੁਸ਼ਤੀ ਸੰਗ ਦਾ ਪ੍ਰਧਾਨ ਹੈ ਅਤੇ ਉਸਦਾ ਪੁੱਤਰ ,ਪੁੱਤਰ ਦਾ ਸਾਲਾਂ ਅਤੇ ਦਾਮਾਦ ਵੀ ਕੁਸ਼ਤੀ ਸੰਗ ਤੇ ਕਾਬਜ ਹਨ |
ਡਾ ਕੰਵਲ ਨੇ ਮੰਗ ਕੀਤੀ ਕਿ ਦੇਸ਼ ਦੀਆ ਸਮੂਹ ਖੇਡ ਫੈਡਰੇਸ਼ਨਾ ਵਿੱਚੋ ਰਾਜਨੀਤਕ ਆਗੂਆਂ ਨੂੰ ਤੁਰੰਤ ਬਰਖਾਸਤ ਕਰਕੇ ਸੀਨੀਅਰ ਖਿਡਾਰੀਆਂ ਨੂੰ ਨਾਮਜਦ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਵਲੋਂ ਅਟਾਰੀ ਵਾਹਗਾ ਸਰਹੱਦ ਜਾਮ ਕਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਦੇ ਕੋਨੇ ਕੋਨੇ ਤੋਂ ਅਟਾਰੀ ਵਾਹਗਾ ਸਰਹਦ ਤੇ ਰੀਟ੍ਰੀਟ ਸੈਰੇਮਨੀ ਵੇਖਣ ਆਏ ਸੈਲਾਨੀਆਂ ਨੂੰ ਸੜਕ ਕਿਨਾਰੇ ਖਲੋਕੇ ਪੀੜਤ ਮਹਿਲਾ ਪਹਿਲਵਾਨ ਖਿਡਾਰੀਆਂ ਦੀ ਅਵਾਜ ਬੁਲੰਦ ਕਰਨ ਦਾ ਸੁਨੇਹਾ ਦਿੱਤਾ | ਇਸ ਰੋਸ ਮਾਰਚ ਵਿਚ ਤੰਨੂੰ ਅਟਾਰੀ ,ਸਰਬਜੀਤ ਸਿੰਘ ਮੋਦੇ ,ਮਨਜੀਤ ਕੌਰ ਮੋਦੇ ,ਪ੍ਰਕਾਸ਼ ਕੌਰ ,ਰਾਜਵੰਤ ਕੌਰ ,ਅਵਤਾਰ ਕੌਰ ,ਦਰਸ਼ਨ ਕੌਰ ,ਸਰਬਜੀਤ ,ਬਲਵਿੰਦਰ ਕੌਰ ,ਜਗਜੀਤ ਸਿੰਘ ,ਤਜਿੰਦਰ ਕੌਰ ,ਸੁਖਵਿੰਦਰ ਕੌਰ ਵੀ ਸ਼ਾਮਿਲ ਸਨ |