Sunday, 14 May 2023

ਜਲੰਧਰ ਦੇ ਵੋਟਰਾਂ ਨੇ ਇਤਿਹਾਸ ਬਦਲਿਆ, ਆਪ ਸਰਕਾਰ ਪੰਜਾਬ ਦੀ ਨੁਹਾਰ ਬਦਲੇਗੀ : ਸ਼੍ਰੀਮਤੀ ਸੁਨੈਨਾ ਰੰਧਾਵਾ | BCR NEWS

ਜਲੰਧਰ ਦੇ ਵੋਟਰਾਂ ਨੇ ਇਤਿਹਾਸ ਬਦਲਿਆ, ਆਪ ਸਰਕਾਰ ਪੰਜਾਬ ਦੀ ਨੁਹਾਰ ਬਦਲੇਗੀ : ਸ਼੍ਰੀਮਤੀ ਸੁਨੈਨਾ ਰੰਧਾਵਾ | BCR NEWS 

ਮਨਜੀਤ ਸਿੰਘ ਦੀ ਰਿਪੋਰਟ 



ਬੀਸੀਆਰ ਨਿਊਜ਼ /ਜਲੰਧ, ਪੰਜਾਬ: ਜਲੰਧਰ ਲੋਕ ਸਭਾ ਸੀਟ ਉਪਰ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਨੇ ਪੰਜਾਬ ਸਰਕਾਰ ਵਲੋ ਕੀਤੇ ਵਿਕਾਸ ਕਾਰਜਾਂ ਉੱਪਰ ਮੋਹਰ ਲਗਾਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜੰਡਿਆਲਾ ਗੁਰੂ ਹਲਕਾ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਸੁਨੈਨਾ ਰੰਧਾਵਾ ਨੇ ਜਿੱਤ ਦੀ ਖੁਸ਼ੀ ਦੋਰਾਨ ਲੱਡੂ ਵੰਡਣ ਤੋਂ ਬਾਅਦ ਪੱਤਰਕਾਰਾਂ ਨਾਲ਼ ਗੱਲਬਾਤ ਦੋਰਾਨ ਕਿਹਾ ਕਿ ਇਸ ਜਿੱਤ ਵਿਚ ਬਿਜਲੀ ਅਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ  ਦਾ ਵੀ ਅਹਿਮ ਰੋਲ ਅਤੇ ਉਹਨਾਂ ਦੀ ਮਿਹਨਤ ਹੈ। ਕੈਬਨਿਟ ਮੰਤਰੀ ਵਲੋ ਪਿਛਲੀਆ ਸਰਕਾਰਾਂ ਦੇ ਉਲਟ ਜਨਤਾ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਪੂਰੇ ਪੰਜਾਬ ਵਿਚ ਸੜਕਾ ਦਾ ਜਾਲ ਵਿਛਾਇਆ ਜਾ ਰਿਹਾ ਹੈ। ਸ਼੍ਰੀਮਤੀ ਰੰਧਾਵਾ ਨੇ ਕਿਹਾ ਸਰਕਾਰ ਵਲੋ ਜਨਤਾ ਨੂੰ ਇਹਨੀਂਆ ਜਿਆਦਾ ਸਹੂਲਤਾ ਅਤੇ ਵਿਕਾਸ ਕੀਤਾ ਜਾਵੇਗਾ ਕਿ ਵੋਟਰ ਅਪਨੇ ਆਪ 2024 ਦੀਆ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ। ਇਸ ਮੌਕੇ ਉਹਨਾਂ ਦੇ ਨਾਲ਼ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ, ਨਰੇਸ਼ ਪਾਠਕ ਪੰਜਾਬ ਆਗੂ, ਵਿਜੈ ਕੁਮਾਰ ਮੱਟੀ, ਗਗਨਦੀਪ ਸਿੰਘ, ਗੁਰਮੇਲ ਸਿੰਘ, ਨਰਿੰਦਰ ਸਿੰਘ, ਮਨੋਜ ਕੁਮਾਰ ਆਦਿ ਹਾਜਿਰ ਸਨ।


No comments:

Post a Comment