ਸੀ ਆਈ ਏ ਸਟਾਫ ਦੇ ਏ ਐਸ ਆਈ (ਪਵਨ ਕੁਮਾਰ) ਵੱਲੋਂ ਬ੍ਰਾਮਦਗੀ ਕੀਤੀਆਂ: 06 ਐਕਟਿਵਾ ਸਕੂਟਰ ਬਿਨਾ ਨੰਬਰੀ | BCR NEWS
ਮਨਜੀਤ ਸਿੰਘ ਦੀ ਰਿਪੋਰਟ
ਬੀਸੀਆਰ ਨਿਊਜ਼ /ਅੰਮ੍ਰਿਤਸਰ, ਪੰਜਾਬ: ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਏ.ਐਸ.ਆਈ ਪਵਨ ਕੁਮਾਰ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ ਸਫਲਤਾ ਮਿਲੀ ਜਦੋ ਸਪੈਸ਼ਲ ਨਾਕਾਬੰਦੀ ਦੌਰਾਨ ਨੇੜੇ ਧਰਮ ਕੰਡਾ ਇੰਦਰਾ ਕਲੌਨੀ ਝਬਾਲ ਰੋਡ ਤੋ ਯੋਜਨਾਬੰਦ ਤਰੀਕੇ ਨਾਲ ਉੱਕਤ ਦੋਸ਼ੀਆਂ ਨੂੰ ਸਮੇਤ ਚੋਰੀ ਦੀ ਐਕਟਿਵਾ ਬਿਨਾ ਨੰਬਰੀ ਰੰਗ ਗਰੇਅ ਸਮੇਤ ਮੌਕਾ ਤੇ ਕਾਬੂ ਕਰਕੇ ਉੱਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਮੁਢਲੀ ਪੁਛਗਿਛ ਦੌਰਾਨ ਉੱਕਤ ਦੋਸ਼ੀਆ ਨੇ ਦੋੱਸਿਆ ਕਿ ਇਹਨਾਂ ਵੱਲੋ 05 ਹੋਰ ਐਕਟਿਵਾ ਸਕੂਟਇ ਅੰਮ੍ਰਿਤਸਰ ਸ਼ਹਿਰ ਦੇ ਵੱਖ-2 ਥਾਵਾ ਤੋਂ ਚੋਰੀ ਕੀਤੀਆ ਹਨ ਜੋ ਇਹਨਾਂ ਦੇ ਇੰਕਸਾਫ ਪਰ ਬਰਾਮਦ ਕੀਤੀਆ ਗਈ। ਗ੍ਰਿਫ਼ਤਾਰ ਦੋਸ਼ੀਆ ਨੂੰ ਏ ਐਸ ਆਈ (ਪਵਨ ਕੁਮਾਰ) ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇ ਜੀ ਕਿ ਇਹਨਾਂ ਵੱਲੋ ਹੋਰ ਕਿਹੜੀਆ-2 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਹਨਾਂ ਪਾਸੋ ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।
No comments:
Post a Comment