Sunday, 14 May 2023

ਡਾ ਕੰਵਲਜੀਤ ਨੇ ਮਹਿਲਾ ਪਹਿਲਵਾਨ ਦੇ ਹੱਕ ਵਿੱਚ ਅਟਾਰੀ ਵਾਹਗਾ ਮਾਰਗ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ | BCR NEWS

ਡਾ ਕੰਵਲਜੀਤ ਨੇ ਮਹਿਲਾ ਪਹਿਲਵਾਨ ਦੇ ਹੱਕ ਵਿੱਚ ਅਟਾਰੀ ਵਾਹਗਾ ਮਾਰਗ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ | BCR NEWS 

ਮਨਜੀਤ ਸਿੰਘ ਦੀ ਰਿਪੋਰਟ 


ਬੀਸੀਆਰ ਨਿਊਜ਼ /ਅੰਮ੍ਰਿਤਸਰ, ਪੰਜਾਬ: ਅੰਮ੍ਰਿਤਸਰ ਦੇ ਸਰਹਦੀ ਪਿੰਡ ਅਟਾਰੀ ਵਿਖੇ ਜਨਵਾਦੀ ਇਸਤਰੀ ਸਭਾ ਯੂਨਿਟ ਅਟਾਰੀ ਜਿਲ੍ਹਾ ਅੰਮ੍ਰਿਤਸਰ ਵੱਲੋ ਸੂਬਾ ਪ੍ਰਧਾਨ ਅਤੇ ਸੀ ਈ ਸੀ ਮੈਂਬਰ ਡਾ ਕੰਵਲਜੀਤ ਕੌਰ ਦੀ ਅਗਵਾਈ ਵਿਚ ਜੰਤਰ ਮੰਤਰ ਤੇ ਸੰਗਰਸ਼ ਕਰ ਰਹੀਆਂ ਓਲੰਪਿਕ ਮਹਿਲਾ ਪਹਿਲਵਾਨ ਖਿਡਾਰਨਾਂ ਦੀ ਹਮਾਇਤ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ |  ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ ਕੰਵਲਜੀਤ ਕੌਰ ਨੇ ਕਿਹਾ ਕਿ ਖਿਡਾਰਨਾਂ ਨਾਲ ਬਦਸਲੂਕੀ ਕਰਨ ਵਾਲੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਅਤੇ ਸ਼ਾਂਤ ਮਈ ਧਰਨਾ ਦੇ ਰਹੀਆਂ ਖਿਡਾਰਨਾਂ ਉਪਰ ਗੈਰ ਕਨੂੰਨੀ ਅਤੇ ਤਾਨਾ ਸ਼ਾਹੀ ਟੰਗ ਨਾਲ ਕੁੱਟਮਾਰ ਕਰਨ ਵਾਲੇ ਮੁਲਾਜਮਾਂ ਖਿਲਾਫ ਕਨੂੰਨੀ ਕਾਰਵਾਈ ਕਰਕੇ ਸਖਤ ਸਜਾਵਾ ਦਿੱਤੀਆਂ ਜਾਣ ਤਾ ਜੋ ਦੇਸ਼ ਦੀਆ ਬੇਟੀਆਂ ਨੂੰ ਇਨਸਾਫ ਮਿਲ ਸਕੇ |

ਡਾ ਕੰਵਲ ਨੇ ਕਿਹਾ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੀਆ ਖਿਡਾਰਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਸੰਸਦ ਮੈਂਬਰ ਅਤੇ  ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਮੋਦੀ ਸਰਕਾਰ ਦੀ ਪਹੁੰਚ ਢੀਠ ਪੁਣੇ ਦੀ ਹੱਦ ਹੈ | ਦੇਸ਼ ਲਈ ਤਗਮੇ ਜਿੱਤਣ ਵਾਲੀਆਂ ਕੁੜੀਆਂ ਬਹੁਬਲੀ ਗੁੰਡੇ ਨੂੰ ਗ੍ਰਿਫਤਾਰ ਕਰਵਾਉਣ ਲਈ ਪੰਦਰਾਂ ਦਿਨ ਤੋਂ ਧਰਨੇ ਤੇ ਬੈਠੀਆਂ ਹਨ | ਪਰ ਕੇਂਦਰੀ ਖੇਡ ਮੰਤਰਾਲਾ ਤੇ ਮੋਦੀ ਸਰਕਾਰ ਉਨ੍ਹਾਂ ਨਾਮੀ ਪਹਿਲਵਾਨਾਂ  ਦੀ ਗੱਲ ਸੁਣਨ ਨੂੰ ਤਿਆਰ ਨਹੀਂ ਉਲਟਾ ਪੁਲਿਸ ਧੱਕਾ ਮੁਕੀ ਤੇ ਉਤਰ ਆਈ ਹੈ | ਓਨਾ ਕਿਹਾ ਕਿ ਇਕ ਪਾਸੇ ਭਾਜਪਾ ਪਰਿਵਾਰਵਾਦ ਦੇ ਪਖੰਡ ਦਾ ਵਿਰੋਧ ਕਰਦੀ ਹੈ ,ਦੂਜੇ ਪਾਸੇ ਨਾ ਸਿਰਫ ਬਹੁਬਲੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਭਾਰਤੀ ਕੁਸ਼ਤੀ ਸੰਗ ਦਾ ਪ੍ਰਧਾਨ ਹੈ ਅਤੇ ਉਸਦਾ ਪੁੱਤਰ ,ਪੁੱਤਰ ਦਾ ਸਾਲਾਂ ਅਤੇ ਦਾਮਾਦ ਵੀ ਕੁਸ਼ਤੀ ਸੰਗ ਤੇ ਕਾਬਜ ਹਨ | 

ਡਾ ਕੰਵਲ ਨੇ ਮੰਗ ਕੀਤੀ ਕਿ ਦੇਸ਼ ਦੀਆ ਸਮੂਹ ਖੇਡ ਫੈਡਰੇਸ਼ਨਾ  ਵਿੱਚੋ  ਰਾਜਨੀਤਕ ਆਗੂਆਂ ਨੂੰ ਤੁਰੰਤ ਬਰਖਾਸਤ ਕਰਕੇ ਸੀਨੀਅਰ ਖਿਡਾਰੀਆਂ ਨੂੰ ਨਾਮਜਦ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਵਲੋਂ ਅਟਾਰੀ ਵਾਹਗਾ ਸਰਹੱਦ ਜਾਮ ਕਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਦੇ ਕੋਨੇ ਕੋਨੇ ਤੋਂ ਅਟਾਰੀ ਵਾਹਗਾ ਸਰਹਦ ਤੇ ਰੀਟ੍ਰੀਟ ਸੈਰੇਮਨੀ ਵੇਖਣ ਆਏ ਸੈਲਾਨੀਆਂ ਨੂੰ ਸੜਕ ਕਿਨਾਰੇ ਖਲੋਕੇ ਪੀੜਤ ਮਹਿਲਾ ਪਹਿਲਵਾਨ ਖਿਡਾਰੀਆਂ ਦੀ ਅਵਾਜ ਬੁਲੰਦ ਕਰਨ ਦਾ ਸੁਨੇਹਾ ਦਿੱਤਾ | ਇਸ  ਰੋਸ ਮਾਰਚ ਵਿਚ ਤੰਨੂੰ ਅਟਾਰੀ ,ਸਰਬਜੀਤ ਸਿੰਘ ਮੋਦੇ ,ਮਨਜੀਤ ਕੌਰ ਮੋਦੇ ,ਪ੍ਰਕਾਸ਼ ਕੌਰ ,ਰਾਜਵੰਤ ਕੌਰ ,ਅਵਤਾਰ ਕੌਰ ,ਦਰਸ਼ਨ ਕੌਰ ,ਸਰਬਜੀਤ ,ਬਲਵਿੰਦਰ ਕੌਰ ,ਜਗਜੀਤ ਸਿੰਘ ,ਤਜਿੰਦਰ ਕੌਰ ,ਸੁਖਵਿੰਦਰ ਕੌਰ ਵੀ ਸ਼ਾਮਿਲ ਸਨ |


No comments:

Post a Comment