Monday, 15 May 2023

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ: BCR NEWS

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ: BCR NEWS 

(ਮਨਜੀਤ ਸਿੰਘ)


ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਸ਼੍ਰੀ ਨੌਨਿਹਾਲ ਸਿੰਘ ਆਈਪੀਐਸ, ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਸ਼੍ਰੀ ਪਰਮਿੰਦਰ ਸਿੰਘ ਭੰਡਾਲ, ਪੀਪੀਐਸ ਡੀਸੀਪੀ ਲਾਅ ਐਂਡ ਆਰਡਰ ਅਤੇ ਸ਼੍ਰੀਮਤੀ ਅਮਨਦੀਪ ਕੌਰ ਪੀਪੀਐਸ, ਏਡੀਸੀਪੀ ਟਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋ 7ਵੇ  ਯੂ. ਐਨ. ਗਲੋਬਲ ਰੋਡ ਸੇਫਟੀ ਵੀਕ (15 ਮਈ '23 ਤੋਂ 21 ਮਈ '23) ਦੇ ਅੱਜ ਪਹਿਲੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਦੇ ਵੱਖ ਵੱਖ ਸਥਾਨਾਂ ਤੇ  ਸੈਮੀਨਾਰ/ਇਵੇਂਟ ਕੀਤੇ ਗਏ ਹਨ । ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸ ਆਈ ਦਲਜੀਤ ਸਿੰਘ ਅਤੇ ਓਹਨਾਂ ਦੀ ਟੀਮ ਏਐਸਆਈ ਅਰਵਿੰਦਰਪਾਲ ਸਿੰਘ, ਮੁੱਖ ਸਿਪਾਹੀ  ਸਲਵੰਤ ਸਿੰਘ ਅਤੇ ਮੁੱਖ ਸਿਪਾਹੀ ਮਮਤਾ ਵੱਲੋ ਸਭ ਤੋਂ ਪਹਿਲਾਂ ਸ਼ਹੀਦ ਬਾਬਾ ਪਰਤਾਪ ਸਿੰਘ ਮੈਮੋਰੀਅਲ ਸਕੂਲ, ਨਜ਼ਦੀਕ ਸੁਲਤਾਨਵਿੰਡ ਚੌਕ ਵਿਖੇ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਉਸ ਤੋਂ ਬਾਅਦ ਈਸਟ ਮੋਹਨ ਨਗਰ ਦੇ ਇੰਡਸਟਰੀਅਲ ਏਰੀਆ ਵਿਖੇ ਜਾ ਕੇ ਵਾਹਨਾਂ ਤੇ ਰੈਫਲੈਕਟਰ ਲਗਾਏ ਗਏ ਅਤੇ ਈਸਟ ਮੋਹਨ ਏਰੀਆ ਦੇ ਵਿਚ ਘੁੰਮ ਰਹੇ ਜਗਾੜੂ ਰੇਹੜਿਆਂ ਨੂੰ ਅਜਿਹੇ ਰੇਹੜੇ ਨਾ ਚਲਾਉਣ ਲਈ ਸਮਝਾਇਆ ਗਿਆ। 


ਬਾਅਦ ਦੁਪਹਿਰ ਸ਼ਹੀਦਾਂ ਸਾਹਿਬ ਨਜ਼ਦੀਕ ਵਿਸ਼ੇਸ਼ ਇਵੇਂਟ ਕਰਕੇ ਓਹਨਾਂ ਵਾਹਨ ਚਾਲਕਾਂ ਨੂੰ ਹੌਂਸਲਾ ਅਫ਼ਜਾਈ ਲਈ ਸੜਕ ਸੁਰੱਖਿਆ - ਮੇਰਾ ਫਰਜ਼ ਦੇ ਟ੍ਰੈਫਿਕ ਬੈਚ ਲਗਾ ਕੇ ਅਤੇ ਗੁਲਾਬ ਦੇ ਫੁੱਲ ਦੇ ਕੇ ਪ੍ਰੇਰਿਤ ਕੀਤਾ ਗਿਆ, ਜਿੰਨਾਂ ਚਾਰ ਪਹੀਆ ਵਾਹਨ ਚਾਲਕਾਂ ਨੇ ਸੀਟ ਬੈਲਟਾਂ ਅਤੇ ਜਿੰਨਾ ਦੋ ਪਹੀਆ ਚਾਲਕਾਂ ਨੇ ਹੈਲਮੇਟ ਪਾਏ ਹੋਏ ਸਨ। ਇਹਨਾਂ ਸਾਰੇ ਈਵੈਂਟਸ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਵੱਲੋ ਸਾਰਿਆਂ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈਂਫਲੇਟ ਵੰਡੇ ਗਏ।

No comments:

Post a Comment