ਅੱਜ ਕੇ.ਵੀ.ਆਈ ਬਲੱਡ ਬੈਂਕ, ਮਜੀਠਾ ਰੋਡ ਵਿਖੇ ਵਰਲਡ ਥੈਲੇਸੀਮੀਆ ਡੇਅ ਦੇ ਮੌਕੇ ਤੇ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ | BCR NEWS
ਮਨਜੀਤ ਸਿੰਘ
ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਜਿਸ ਵਿੱਚ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ, ਐਨ. ਜੀ.ਓਜ਼ ਅਤੇ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਦੀ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿਚ ਥੈਲੇਸੀਮੀਆ ਪੀੜ੍ਹਤ ਬੱਚੇ ਤੇ ਓਹਨਾਂ ਦੇ ਮਾਪੇ ਵੀ ਹਾਜ਼ਿਰ ਸਨ। ਇਸ ਵਿਸ਼ੇਸ਼ ਕੈਂਪ ਬਾਰੇ ਜਦੋਂ ਐਸ.ਆਈ ਦਲਜੀਤ ਸਿੰਘ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਨੂੰ ਪਤਾ ਲੱਗਾ ਤਾਂ ਉਹ ਆਪਣੀ ਟੀਮ ਏਐਸਆਈ ਅਰਵਿੰਦਰਪਾਲ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਸਮੇਤ ਕੈਂਪ ਵਿਚ ਪਹੁੰਚੇ ਅਤੇ ਸਾਰੀ ਟੀਮ ਨੇ ਖੂਨਦਾਨ ਕੀਤਾ। ਇਸ ਕੈਂਪ ਵਿਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਅਤੇ ਪਹੁੰਚੀਆਂ ਹੋਈਆਂ ਉਘੀਆਂ ਸਖਸ਼ੀਅਤਾਂ ਅਤੇ ਐਨ. ਜੀ.ਓਜ਼ ਦੀ ਹੌਂਸਲਾ ਅਫ਼ਜਾਈ ਲਈ ਏਸੀਪੀ ਪ੍ਰੀਤ ਕੰਵਲਜੀਤ ਸਿੰਘ ਪੀਪੀਐਸ ਅਤੇ ਏਸੀਪੀ ਇਕਬਾਲ ਸਿੰਘ ਪੀਪੀਐਸ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਬਲੱਡ ਡੋਨੇਸ਼ਨ ਕੈਂਪ ਮੌਕੇ ਐਸ ਆਈ ਦਲਜੀਤ ਸਿੰਘ ਜੋ ਕੇ ਸਮਾਜ ਸੇਵੀ ਦੇ ਕੰਮਾਂ ਨੂੰ ਤਵੱਜੋ ਦਿੰਦੇ ਹਨ, ਨੇ ਆਪਣਾ ਖੂਨਦਾਨ ਕਰਨ ਮੌਕੇ ਥੈਲੇਸੀਮੀਆ ਬੱਚਿਆਂ ਦੀ ਸਿਹਤਯਾਬੀ ਲਈ ਅਰਦਾਸ - ਕਾਮਨਾ ਕੀਤੀ ਕੀਤੀ ਅਤੇ ਸੋਸ਼ਲ ਮੀਡੀਆ ਰਾਹੀਂ ਹਰ ਇਕ ਇਨਸਾਨ ਨੂੰ ਸਮੇਂ ਸਮੇਂ ਸਿਰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਕੇਵੀਆਈ ਬਲੱਡ ਬੈਂਕ ਦੇ ਸੰਸਥਾਪਕ ਸ਼੍ਰੀ ਬਿਕਰਮ ਸਿੰਘ, ਪੰਜਾਬ ਪ੍ਰੈਜ਼ੀਡੈਂਟ ਬਲੱਡ ਬੈਂਕ ਸ਼੍ਰੀ ਸੁਖਵਿੰਦਰ ਸਿੰਘ, ਡਾਕਟਰ ਗੁਰਮੀਤ ਸਿੰਘ ਚਾਹਲ, ਸ਼੍ਰੀ ਮਨਜੀਤ ਸਿੰਘ ਆਦਿ ਹਾਜ਼ਿਰ ਸਨ।
No comments:
Post a Comment