ਧੰਨ ਧੰਨ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਗੁਰੂ ਕੀ ਵਡਾਲੀ ਦੇSHO ਨੂੰ ਕੀਤਾ ਗਿਆ ਸਨਮਾਨਤ | BCR NEWS
ਮਨਜੀਤ ਸਿੰਘ
ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਛੇਹਾਰਟਾ ਥਾਣਾ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਪੈਂਦੀ ਚੌਂਕੀ ਗੁਰੂ ਕੀ ਵਡਾਲੀ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਓਨਾ ਦੀ ਪੁਲਿਸ ਟੀਮ ਨੂੰ ਚੰਗੀ ਕਾਰਗੁਜ਼ਾਰੀ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸੇਵਾ ਸੋਸਾਇਟੀ ਗੁਰੂ ਕੀ ਵਡਾਲੀ ਦੇ ਸਮੂਹ ਮੈਬਰਾਂ ਵਾਸੀਆਂ ਵੱਲੋਂ ਕੀਤਾ ਗਿਆ ਸਨਮਾਨਿਤ। ਸੁਸਾਇਟੀ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਸਬ ਇੰਸਪੈਕਟਰ ਬਲਵਿੰਦਰ ਸਿੰਘ ਇੱਕ ਇਮਾਨਦਾਰ ਅਤੇ ਸੱਚੇ-ਸੁੱਚੇ ਪੁਲਿਸ ਅਫ਼ਸਰ ਹਨ । ਬਲਵਿੰਦਰ ਸਿੰਘ ਚੌਕੀ ਇੰਚਾਰਜ ਵਲੋਂ ਨਸ਼ਿਆਂ ਖ਼ਿਲਾਫ਼ ਮਾੜੇ ਅਸਰਾਂ ਨੂੰ ਨੱਥ ਪਾਈ ਗਈ ਹੈ ਅਤੇ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਨੂੰ ਠੱਲ ਪਾਉਣ ਵਾਲੇ ਹੋਣਹਾਰ ਪੁਲਿਸ ਅਧਿਕਾਰੀ ਹਨ। ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਬਣਾਈ ਰੱਖਣ ਲਈ ਐਸੇ ਪੁਲਿਸ ਅਧਿਕਾਰੀਆਂ ਨੂੰ ਟੀਮ ਸਮੇਤ ਸਨਮਾਨਿਤ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਅੱਜ ਸਾਡੀ ਸੋਸਾਇਟੀ ਦੇ ਮੈਂਬਰਾਂ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਹੈ । ਸਬ ਇੰਸਪੈਕਟਰ ਬਲਵਿੰਦਰ ਸਿੰਘ , ਮੁਨਸ਼ੀ ਗੁਰਵਿੰਦਰ ਸਿੰਘ, ਸਿਪਾਹੀ ਨਵਪ੍ਰੀਤ ਸਿੰਘ ਢੰਡ ਅਤੇ ਪੁਲਿਸ ਪਾਰਟੀ ਨੇ ਸਮੂਹ ਸੋਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਸਿੰਘ ਗੋਰਾ,ਸਤਨਾਮ ਸਿੰਘ ਬੰਟੀ, ਬੱਗਾ ਸਿੰਘ,ਜੋਗਾ ਸਿੰਘ,ਮੁਰਾਦ ਸਿੰਘ, ਗੋਰਾ ਸਿੰਘ ਗਿੱਲ,ਸ਼ੀਰਾ ਮਿਸਤਰੀ,ਸੋਨੂੰ ਖੰਡਵਾਲਾ ,ਸਤਨਾਮ ਸਿੰਘ ਸਾਬ ,ਲੱਖਾ ਸਿੰਘ ਮਿਸਤਰੀ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।
No comments:
Post a Comment