ਨੌਜਵਾਨ ਸ਼ਕਤੀ ਦਲ ਪੰਜਾਬ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਲੋਕਤੰਤਰ ਵਿਰੋਧੀ ਕਾਰਵਾਈਆਂ ਅਜੀਤ ਅਖਬਾਰ ਤੇ ਹਮਲੇ ਦੀ ਕੀਤੀ ਗਈ ਸਖ਼ਤ ਲਫ਼ਜ਼ਾਂ ਵਿਚ ਨਿੰਦਿਆ | BCR NEWS
ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਅੱਜ ਅੰਮ੍ਰਿਤਸਰ ਸਾਹਿਬ ਤੁੰਗ ਪਾਈਂ ਜੌੜਾ ਫਾਟਕ ਵਿਖੇ ਨੌਜਵਾਨ ਸ਼ਕਤੀ ਦਲ ਪੰਜਾਬ ਦੀ ਲੀਡਰਸ਼ਿਪ ਵੱਲੋਂ ਭਰਵੀਂ ਮੀਟਿੰਗ ਦੌਰਾਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੋਕਤੰਤਰ ਵਿਰੋਧੀ ਕਾਰਵਾਈਆਂ ਦੀ ਸਖ਼ਤ ਲਫ਼ਜ਼ਾਂ ਵਿਚ ਨਿੰਦਿਆ ਕਰਦਿਆਂ ਆਖਿਆ ਗਿਆ ਕਿ ਦੋਵੇਂ ਸਰਕਾਰਾਂ ਲੋਕਤੰਤਰੀ ਕਦਰਾਂ ਕੀਮਤਾਂ ਤੇ ਕਨੂੰਨ ਨੂੰ ਛਿੱਕੇ ਟੰਗ ਕੇ ਬਦਲਾ ਲਊ ਭਾਵਨਾ ਨਾਲ ਸਮਾਜ ਵਿਰੋਧੀ ਕੰਮ ਕਰ ਰਹੀਆਂ ਹਨ ਨੌਜਵਾਨ ਸ਼ਕਤੀ ਦਲ ਪੰਜਾਬ ਦੀ ਲੀਡਰਸ਼ਿਪ ਨੇ ਸਰਕਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਜੰਤਰ ਮੰਤਰ ਤੇ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਦੀਆਂ ਪਹਿਲਵਾਨ ਧੀਆਂ ਨੂੰ ਸਨਮਾਨਿਤ ਕਰਨ ਦੀ ਬਜਾਏ ਜ਼ਲੀਲ ਕਰ ਰਹੀ ਹੈ ਲਈ ਸ਼ਰਮ ਕਰੇ ਅਤੇ ਦੋਸ਼ੀ ਮੰਤਰੀ ਭੂਸ਼ਨ, ਨੂੰ ਗਿਰਫ਼ਤਾਰ ਕਰ ਕੇ ਪਹਿਲਵਾਨ ਧੀਆਂ ਨੂੰ ਇਨਸਾਫ ਦੇਵੇ ਨੌਜਵਾਨ ਸ਼ਕਤੀ ਦਲ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਤਾੜਨਾ ਕਰਦੇਆ ਆਖਿਆ ਕਿ ਪੰਜਾਬ ਅੰਦਰ ਲਾਆ ਐਂਡ ਆਰਡਰ ਦੀ ਸਮੱਸਿਆਂ ਬਹੁਤ ਗੰਭੀਰ ਬਣੀ ਹੋਈ ਹੈ ਅਤੇ ਪੰਜਾਬ ਸਰਕਾਰ ਉਸ ਨੂੰ ਕੰਟਰੋਲ ਕਰਨ ਦੀ ਬਜਾਏ ਦਿਨੋਂ ਦਿਨ ਹੋਰ ਸਮਸਿਆਵਾਂ ਨੂੰ ਪੈਦਾ ਕਰਕੇ ਪੰਜਾਬ ਦੇ ਹਾਲਾਤਾਂ ਹੋਰ ਵਿਗਾੜ ਰਹੀ ਹੈ ਲੀਡਰਸ਼ਿਪ ਨੇ ਲੋਕਾਂ ਤੰਤਰ ਦੇ ਥੰਮ ਪ੍ਰਿੰਟ ਮੀਡੀਆ ਉਤੇ ਕੀਤੇ ਗਏ ਹਮਲੇ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਸ੍ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਕੀਤਾ ਗਿਆ ਹਮਲਾ ਪੰਜਾਬ ਸਰਕਾਰ ਦੀ ਬਦਲਾ ਲਊ ਕਾਰਵਾਈ ਹੈ ਨੌਜਵਾਨ ਸ਼ਕਤੀ ਦਲ ਇਸ ਦੀ ਨਿੰਦਿਆ ਕਰਦਾ ਹੈ 7 ਜੂਨ ਨੂੰ ਪਹਿਲਵਾਨ ਧੀਆਂ ਦੇ ਹੱਕ ਵਿੱਚ ਇਨਸਾਫ ਦਿਵਾਉਣ ਲਈ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਹੋਰਨਾਂ ਹਮਖਿਆਲੀ ਪਾਰਟੀਆਂ ਦੇ ਆਗੂਆਂ ਨੂੰ ਨਾਲ਼ ਲੈਕੇ ਘਿਰਾਓ ਕੀਤਾ ਜਾਵੇਗਾ ਅਤੇ ਜਲਦੀ ਹੀ ਪਹਿਲਵਾਨ ਧੀਆਂ ਦੇ ਹੱਕ ਵਿੱਚ ਇਨਸਾਫ ਦਿਵਾਉਣ ਲਈ ਅਤੇ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਸ੍ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿੱਚ ਗੋਲਡਨ ਗੇਟ ਤੋਂ ਭੰਡਾਰੀ ਪੁਲ ਅੰਮ੍ਰਿਤਸਰ ਸਾਹਿਬ ਤੱਕ ਰੋਸ਼ ਮਾਰਚ ਕੱਢਿਆ ਜਾਵੇ ਗਾ ਮੀਟਿੰਗ ਵਿੱਚ ਬੂਲਾਰੇਆ ਨੇ ਭਰਭੂਰ ਸਮਰਥਨ ਕਰਨ ਦਾ ਐਲਾਨ ਕੀਤਾਮੀਟਿੰਗ ਵਿੱਚ ਸ਼ਾਮਲ ਜਗਤਾਰ ਸਿੰਘ ਬੌਕਸਰ ਪ੍ਰਧਾਨ ,ਇਕਬਾਲ ਸਿੰਘ ਤੁੰਗ, ਮੁੱਖ ਬੁਲਾਰੇ, ਹਰਦੀਪ ਸਿੰਘ ਸਰਪੰਚ, ਗੋਬਿੰਦ ਸਿੰਘ ਮਿੰਟੂ, ਬਖਸ਼ੀਸ਼ ਸਿੰਘ ਕਾਕਾ, ਵਿਕਰਮ ਕੁਮਾਰ ਦੱਤਾ ,ਬੌਬੀ ਵੇਰਕਾ, ਸੂਰਜ਼ ਜਿੰਮ, ਸੋਨੂੰ ਚੇਤਨਪੁਰਾ, ਮਨਜੀਤ ਸਿੰਘ ਤੁੰਗ, ਕੈਪਟਨ, ਅਰਵਿੰਦ ਰਾਜਪੂਤ, ਪ੍ਰਦੀਪ ਸ਼ਰਮਾ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਪ੍ਰਧਾਨ, ਪ੍ਰਭਦੀਪ ਸਿੰਘ ਭੀਮ, ਜਤਿੰਦਰ ਸਿੰਘ ਅਕਾਲੀ,ਰਾਜੂ ਭੱਟੀ, ਕੁਲਵਿੰਦਰ ਸਿੰਘ ਮਾਨ, ਆਤਮਜੀਤ ਸਿੰਘ ਤੁੰਗ, ਪੱਪੂ ਸ਼ਕਤੀ ਨਗਰ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਕਤੀ ਦਲ ਦੇ ਆਗੂਆਂ ਵਰਕਰਾਂ ਨੇ ਹਿਸਾ ਲਿਆ
No comments:
Post a Comment